Patiala: November 17, 2021
Modi College stood second in Poetical Recitation in Inter-Zonal Youth Festival
Multani Mal Modi College, Patiala got second position in Poetical Recitation Competition held during Inter-Zonal Youth Festival organised by Punjabi University, Patiala. The position was won by Reetu Kumar, a student of BA-II in the College. In this competition two hundred and twenty colleges participated. Earlier, Reetu Kumari won first position in Zonal Youth Festival in Poetical Recitation. On reaching college, Principal Dr. Khushvinder Kumar congratulated Reetu Kumari and wished her a bright future. On this occasion, Dean, Co-curricular Dr. Gurdeep Singh, Team incharges Prof. V. P. Sharma, Dr. Rupinder Sharma and Prof. Deepak Kumar were also present.
ਪਟਿਆਲਾ: 17 ਨਵੰਬਰ, 2021
ਅੰਤਰ ਖੇਤਰੀ ਯੁਵਕ ਮੇਲੇ ਦੌਰਾਨ ਕਾਵਿ ਉਚਾਰਣ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਦੀ ਮਾਣਮੱਤੀ ਪ੍ਰਾਪਤੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਯੁਵਕ ਮੇਲੇ ਦੌਰਾਨ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੀ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਰੀਤੂ ਕੁਮਾਰੀ ਨੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਕਾਵਿ ਉਚਾਰਨ ਵੰਨਗੀ ਅਧੀਨ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਯੁਵਕ ਮੇਲੇ ਵਿੱਚ ਲਗਭਗ ਦੋ ਸੌ ਵੀਹ ਕਾਲਜਾਂ ਨੇ ਭਾਗ ਲਿਆ ਜਿਸ ਵਿੱਚੋਂ ਰੀਤੂ ਕੁਮਾਰੀ ਨੇ ਪਹਿਲਾਂ ਖੇਤਰੀ ਯੁਵਕ ਮੇਲੇ ਵਿਚੋਂ ਪਹਿਲਾ ਸਥਾਨ ਲੈ ਕੇ ਅੰਤਰ ਖੇਤਰੀ ਯੁਵਕ ਮੇਲੇ ਤੱਕ ਜਾਣ ਦਾ ਸਫ਼ਰ ਤੈਅ ਕੀਤਾ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ਆਯੋਜਿਤ ਅੰਤਰ ਖੇਤਰੀ ਯੁਵਕ ਮੇਲੇ ਵਿੱਚ ਉਸ ਨੇ ਦੂਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਰੀਤੂ ਕੁਮਾਰੀ ਦੇ ਕਾਲਜ ਪਹੁੰਚਣ ਤੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਅਵਸਰ ਤੇ ਡੀਨ, ਕੋ ਕਰੀਕੁਲਰ ਐਕਟੀਵਿਟੀ ਡਾ. ਗੁਰਦੀਪ ਸਿੰਘ ਸੰਧੂ ਅਤੇ ਟੀਮ ਇੰਚਾਰਜ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡਾ. ਰੁਪਿੰਦਰ ਸ਼ਰਮਾ ਅਤੇ ਡਾ. ਦੀਪਕ ਕੁਮਾਰ ਵੀ ਹਾਜ਼ਰ ਸਨ।